ਪੰਜਾਬੀ ਗਾਇਕ ਸੁਰੇਸ਼ ਯਮਲਾ ਜੀ ਉਸਤਾਦ ਜਨਾਬ ਲਾਲ ਚੰਦ ਯਮਲਾ ਜੀ ਦੀ ਸੰਗੀਤਕ ਪਰਿਵਾਰਿਕ ਫੁਲਵਾੜੀ ਦਾ ਇੱਕ ਅਹਿਮ ਫੁੱਲ ਹਨ,ਸੁਰੇਸ਼ ਯਮਲਾ ਜੀ ਨੇ ਆਪਣੇ ਦਾਦਾ ਜੀ ਵੱਲੋਂ ਬੀਜੀ ਹੋਈ ਗਾਇਕੀ ਵਾਲੀ ਉਪਜ ਨੂੰ ਉਹਨਾਂ ਵਾਲੇ ਸਟਾਈਲ ਵਿੱਚ ਜਿਉਂਦੇ ਰੱਖਿਆ ਹੈ। ਬੇਸ਼ੱਕ ਅੱਜ ਸੰਗੀਤਕ ਲਹਿਰ ਵਿੱਚ ਬਹੁਤ ਬਦਲਾਵ ਆ ਗਿਆ ਹੈ, ਪ੍ਰੰਤੂ ਅੱਜ ਵੀ ਉਸਤਾਦ ਗਾਇਕ ਜਨਾਬ ਲਾਲ ਚੰਦ ਯਮਲਾ ਜੀ ਦੀ ਗਾਇਕੀ ਤੇ ਤੂੰਬੀ ਨੂੰ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਯਮਲਾ ਜੀ ਦੇ ਪਰਿਵਾਰ ਦੀਆਂ ਟਾਹਣੀਆਂ ਨੇ ਅੱਜ ਵੀ ਯਮਲਾ ਜੀ ਦੀ ਗਾਇਕੀ ਨੂੰ ਉਹਨਾਂ ਵਾਲੇ ਸਟਾਈਲ ਵਿੱਚ ਬਰਕਰਾਰ ਰੱਖਿਆ ਹੈ,ਪੰਜਾਬੀ ਗਾਇਕ ਸ਼ਰੇਸ਼ ਯਮਲਾ ਜੀ ਬਹੁਤ ਹੀ ਸੂਝਵਾਨ,ਸੁਰ ਦੇ ਧਨੀ,ਤੂੰਬੀ ਨੂੰ ਆਪਣੀ ਉਂਗਲੀ ਦੇ ਪੋਟਿਆਂ ਤੇ ਨਚਾਉਣ ਵਾਲੇ, ਸੂਖਮ ਤੇ ਸੁਲਝੇ ਹੋਏ ਇਨਸਾਨ ਹਨ। ਉਹਨਾਂ ਨਾਲ ਮੇਰਾ ਦਿੱਲੀ ਮੋਹ ਹੈ ਉਹਨਾਂ ਨੂੰ ਮੈਂ ਬਹੁਤ ਨੇੜਿਓਂ ਵਾਚਿਆ ਹੈ,ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਨੂੰ ਸਮਰਪਿਤ ਧਾਰਮਿਕ ਸਿੰਗਲ ਟਰੈਕ “ਪਰਿਵਾਰ ਦਾ ਵਿਛੋੜਾ” ਲੈ ਕੇ ਹਾਜ਼ਰ ਹੋਈ ਹੈ ਸੁਰੇਸ਼ ਯਮਲਾ ਜੀ ਦੀ ਸਮੁੱਚੀ ਸੰਗੀਤਕ ਟੀਮ, ਜਿਸ ਨੂੰ ਆਪਣੀ ਸੁਨਹਿਰੀ ਕਲਮ ਦੇ ਅੱਖਰਾਂ ਨਾਲ ਪਰੋਇਆ ਹੈ,ਗੀਤਕਾਰ ਜਸਵੀਰ ਸਿੰਘ ਘੁਲਾਲ ਨੇ, ਗੁਣ ਗਾਵਾਂ ਰਿਕਾਰਡਸ ਦੀ ਪੇਸ਼ਕਸ਼ ,ਪ੍ਰੋਡਿਊਸਰ ਜੇ ਐਸ ਵਾਲੀਆ ਤੇ ਹਰਪ੍ਰੀਤ ਸਿੰਘ ਵਾਲੀਆ,ਮਿਊਜ਼ਿਕ ਕਰਨ ਪ੍ਰਿੰਸ ਵੱਲੋਂ ਦਿੱਤਾ ਗਿਆ ਹੈ ਲਈ ਅਸ਼ੀਰਵਾਦ ਦਾਦਾ ਗੁਰੂ ਸਵਰਗੀ ਲਾਲ ਚੰਦ ਜਮਲਾ ਜੱਟ ਜੀ ਧਾਰਮਿਕ ਸਿੰਗਲ ਟਰੈਕ “ਪਰਿਵਾਰ ਦਾ ਵਿਛੋੜਾ “ਸੁਣ ਕੇ ਸੱਚ ਮੁੱਚ ਹੀ ਮਨ ਹੰਜੂਆਂ ਨਾਲ ਭਰ ਆਉਂਦਾ ਹੈ ਸਾਰੀ ਸਾਧ ਸੰਗਤ ਨੂੰ ਇਹ ਧਾਰਮਿਕ ਸਿੰਗਲ ਟਰੈਕ ਦਰਦ ਨਾਲ ਭਰਿਆ “ਪਰਿਵਾਰ ਦਾ ਵਿਛੋੜਾ” ਜਰੂਰ ਪਸੰਦ ਆਵੇਗਾ।
ਅਮਰਜੀਤ ਮੁੱਲਾਂਪੁਰ
79866-60692