You are currently viewing ਬਾਈ ਅਮਰਜੀਤ ਤੇ ਗਾਇਕਾ ਗੁਰਲੇਜ਼ ਅਖਤਰ ਦਾ ਗੀਤ “ਅਠਾਸੀ ਆਲਾ ਸੰਨ” ਹੋਵੇਗਾ 5 ਦਸੰਬਰ ਨੂੰ ਰਿਲੀਜ਼ :ਅਮਰਜੀਤ ਮੁੱਲਾਂਪੁਰ

ਬਾਈ ਅਮਰਜੀਤ ਤੇ ਗਾਇਕਾ ਗੁਰਲੇਜ਼ ਅਖਤਰ ਦਾ ਗੀਤ “ਅਠਾਸੀ ਆਲਾ ਸੰਨ” ਹੋਵੇਗਾ 5 ਦਸੰਬਰ ਨੂੰ ਰਿਲੀਜ਼ :ਅਮਰਜੀਤ ਮੁੱਲਾਂਪੁਰ

ਬਾਈ ਅਮਰਜੀਤ ਤੇ ਗੁਰਲੇਜ਼ ਅਖ਼ਤਰ ਪੰਜਾਬੀ ਗਾਇਕੀ ਖੇਤਰ ਵਿੱਚ ਮਾਊਂਟੈਵਰਿਸਟ ਦੀ ਚੋਟੀ ਵਾਂਗੂੰ ਸਿਖਰਾ ਤੇ ਮੁਕਾਮ ਹਾਸਲ ਕਰ ਚੁੱਕੇ ਹਨ।ਇਹ ਉਹ ਗਾਇਕ ਕਲਾਕਾਰਾਂ ਦੀ ਸ਼ੇ੍ਣੀ ਵਿੱਚ ਆਉਂਦੇ ਨੇ ਜੋ ਪਹਿਲਾਂ ਸੰਗੀਤਕ ਸੁਰਾਂ ਦੀ ਗਿਆਨਤਾ ਹਾਸਲ ਕਰਨ ਉਪਰੰਤ ਜਿੰਨਾਂ ਨੇ ਗਾਇਕੀ ਦੇ ਵਿਹੜੇ ਵਿੱਚ ਪੈਰ ਪਾਇਆ ਤੇ ਆਪਣੀ ਮਿਹਨਤ ਸਦਕਾ ਸਟਾਰ ਕਲਾਕਾਰਾਂ ਦੀ ਪਹਿਲੀ ਕਤਾਰ ਵਿੱਚ ਆਪਣਾ ਨਾਮ ਬਣਾਇਆ,ਬਾਈ ਅਮਰਜੀਤ ਤੇ ਗਾਇਕਾ ਗੁਰਲੇਜ਼ ਅਖਤਰ ਦੀ ਮਾਖਿਓ ਮਿੱਠੀ ਸਵਰ ਵਿੱਚ ਗਾਇਆ ਸਿੰਗਲ ਟਰੈਕ “ਅਠਾਸੀ ਵਾਲਾ ਸੰਨ” ਜਿਸ ਨੂੰ ਕਲਮਬੱਧ ਕੀਤਾ ਹੈ ,ਬਹੁਤ ਹੀ ਸੁਲਝੇ ਲੇਖਕ ਤੇ ਪੰਜਾਬੀ ਸਾਹਿਤ ਨੂੰ ਮਣਾਮੂੰਹੀ ਮੋਹ ਕਰਨ ਵਾਲੇ ਗੀਤਕਾਰ ਤੇ ਗਾਇਕ ਅਰਵਿੰਦਰ ਨੇ,,ਆਪਣੇ ਸੰਗੀਤਮਈ ਜਾਦੂ ਨਾਲ ਇੰਨਾਂ ਸ਼ਬਦਾਂ ਨੂੰ ਸੰਗੀਤਬੱਧ ਕੀਤਾ ਹੈ,ਨਾਮਵਰ ਮਿਊਜਿਕ ਡਾਇਰੈਕਟਰ ਸੁਖਵੀਰ ਰੰਧਾਵਾ ਨੇ,ਵੀਡੀਓ ਜਿੰਦ ਢਿੱਲੋਂ ਤੇ ਐਮ.ਐਸ.ਆਰ ਪੋ੍ਡੱਕਸ਼ਨ ਹੇਠ ਇਹ ਸਿੰਗਲ ਟਰੈਕ 5 ਦਸੰਬਰ ਨੂੰ ਹੋਵੇਗਾ ਰਿਲੀਜ਼ ,ਸਰੋਤਿਆਂ ਨੂੰ ਬੜੀ ਬੇਸਬਰੀ ਨਾਲ ਇਸ ਸਿੰਗਲ ਟਰੈਕ ਦੀ ਉਡੀਕ ਹੈ ਤੇ ਬਾਈ ਅਮਰਜੀਤ ਦੇ ਪਹਿਲੇ ਗੀਤਾ ਵਾਂਗ ਇਹ ਸਿੰਗਲ ਟਰੈਕ ਵੀ ਬਹੁਤ ਸੁਪਰ ਡੁਪਰ ਜਾਵੇਗਾ,ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।

ਅਮਰਜੀਤ ਮੁੱਲਾਂਪੁਰ
79866-60692

Leave a Reply