ਬਾਬਾ ਬਿਖਰ ਗਿਆ ਇਹ ਤੇਰਾਂ ਸੰਸਾਰ
ਭਰਾ ਦਾ ਭਰਾ ਵੈਰੀ ਹੋ ਗਿਆ
ਕਢ ਲੈਂਦੇ ਨੇ ਤਲਵਾਰ
ਕ੍ਰੋਧ ਇਨਾਂ ਹਾਵੀ ਹੋ ਗਿਆ
ਝਟ ਗੋਲੀ ਦੇਂਦੇ ਨੇ ਮਾਰ
ਇਥੇ ਕੋਈ ਵੀ ਕਿਸੇ ਦਾ ਮਿਤ ਨਹੀਂ
ਗਰੀਬਾਂ ਦੇ ੳਪਰ ਹੁੰਦੇ ਨੇ ਅਤਿਆਚਾਰ
ਹਕ ਸਚ ਸ਼ਰਮ ਧਰਮ ਗਾਇਬ ਹੋ ਗਿਆ
ਸਭ ਪਾਸੇ ਝੂਠ ਤੇ ਹਨੇਰਾ
ਝੂਠੇ ਹੀ ਬਣ ਗੲ੍ਏ ਨੇ ਸਰਦਾਰ
ਬਾਬਾ ਮੁੜ ਇਕ ਵਾਰ ਫਿਰ ਫੇਰਾ ਮਾਰ
ਬਲਾਤਕਾਰੀ ਦੁਰਾਚਾਰੀ ਭ੍ਰਿਸ਼ਟਾਚਾਰੀ ਸ਼ਭ ਇਕਠੇ ਹੋਇ ਕੈ ਆ ਗੲਏ ਨੇ ਵਿਚ ਸਰਕਾਰ
ਸੈਂਕੜੇ ਕੇਸ ਇਨਾਂ ਦੇ ਖਿਲਾਫ
ਕਨੂੰਨ ਬਣਾਉਣ ਲਈ ਬਣ ਗੲ੍ਏ ਹਕ਼ਦਾਰ
ਜੇਲਾਂ ਵਿਚ ਰਹਿ ਕੇ ਪਖੰਡੀ ਬਾਬੇ
ਬਣ ਗੲ੍ਏ ਨੇ ਸਮਝਦਾਰ
ਪੈਰੋਲ ਤੇ ਬਾਹਰ ਆ ਕੇ ਸਂਤ ਸੰਗ ਕਰਦੇ
ਝੂਠੇ ਆਪ ਤੇ ਝੂਠਾ ਇਨਾਂ ਦਾ ਪ੍ਰਚਾਰ
ਇਹ ਸਰਕਾਰੀ ਗੱਡੀਆਂ ਵਿੱਚ ਘੁੰਮਦੇ
ਸਰਕਾਰ ਦਾ ਇਨਾਂ ਤੇ ੳਪਕਾਰ
ਬਾਬਾ ਮੁੜ ਇਕ ਵਾਰ ਫੇਰਾ ਮਾਰ
ਇਹ ਝੂਠ ਫ਼ਰੇਬ ਦੇ ਬੰਦੇ ਰੇਤਾ ਬਜਰੀ ਚੋਰੀਂ ਕਰਦੇ
ਨਸ਼ਾ ਇਨਾਂ ਦੀ ਹੈ ਖੁਰਾਕ
ਕਾਰਾ ਤੇ ਵੀ ਆਈ ਪੀ ਸਕਿਟਰ ਲਾਕੇ
ਪੁਲਿਸ ਨੂੰ ਵੀ ਸਮਝਦੇ ਮਜ਼ਾਕ
ਕਰਦੇ ਨੇ ਸਭ ਤੇ ਅਤਿਆਚਾਰ
ਬਾਬਾ ਇਕ ਵਾਰ ਫਿਰ ਫੇਰਾ ਮਾਰ
ਟੀਵੀ ਅਖਬਾਰਾਂ ਵਾਲੇ ਸਰਕਾਰੀ ਦਲਾਲ ਬਣ ਗੲਏ ਨੇ
ਸਰਕਾਰ ਦੇ ਹਕ ਵਿਚ ਹੀ ਕਰਦੇ ਨੇ ਪ੍ਰਚਾਰ
ਕੋਈ ਮਹਿੰਗਾਈ ਬੇਅਦਬੀ ਬੈਰੁਜਗਾਰੀ ਦਾ ਸਵਾਲ ਜ਼ੋ ਪੁਛੇ
ਹੋ ਜਾਂਦੇਂ ਨੇ ੳਥੋ ਫ਼ਰਾਰ
ਬਾਬਾ ਇਕ ਵਾਰ ਮੁੜ ਫੇਰਾ ਮਾਰ
ਭਾਈ ਲਾਲੋ ਦੀ ਕੋਈ ਕਦਰ ਨਹੀਂ
ਮਲਿਕ ਭਾਗੋ ਦੀ ਹੈ ਸਰਦਾਰੀ
ਕਿਸੀ ਨੂੰ ਮਹਿੰਗਾਈ ਖਾ ਗੲਈ
ਕਿਸੇ ਨੂੰ ਤਨ ਮਨ ਦੀ ਬੀਮਾਰੀ
ਇਲਾਜ ਇਤਨਾ ਮਹਿੰਗਾ ਹੋ ਗਿਆ
ਗਰੀਬਾਂ ਦੀ ਕੋਈ ਪ੍ਰਵਾਹ ਨਹੀਂ ਹੈ ਨਾਹੀ ਕੋੲਈ ਸੁਣਦਾ ਇਨਾਂ ਦੀ ਪੁਕਾਰ
ਬਾਬਾ ਇਕ ਵਾਰ ਮੁੜ ਫੇਰਾ ਮਾਰ
ਬਿਖਰ ਗਿਆ ਹੈ ਇਹ ਤੇਰਾ ਸੰਸਾਰ
ਲੇਖਕ ਮਹਿੰਦਰ ਸਿੰਘ ਗੋਸਲਾ
9888390773