21 ਤੋਪਾਂ ਦੀ ਸਲਾਮੀਂ ਉਹਨਾਂ ਪੰਜਾਬੀਆਂ ਨੂੰ ਜਿੰਨਾ ਟੀਵੀ ਤੇ ਮਸ਼ਹੂਰੀਆਂ ਦੇਖ-ਦੇਖ ਰਸੋਈ ਵਿੱਚ ਦੇਸੀ ਘਿਓ ਦੀ ਥਾਂ ਰਿਫਾਇੰਡ ਦਾ ਡੱਬਾ ਲਿਆ ਰੱਖਿਆ….ਤੇ ਓਧਰ ਸ਼ਹਿਰੀ ਲੋਕ ਸਾਡੇ ਵਰਗਿਆਂ ਕੋਲ ਮਿੰਨਤਾਂ ਕਰਦੇ ਨੇਂ ਕਿ “ਬਾਈ ਬਣਕੇ ਘਰ ਦਾ ਦੇਸੀਂ ਘਿਓ ਦੇ ਦਿਓ,,,,ਬੱਚਿਆਂ ਖਾਤਰ ਚਾਹੀਦਾ ਆ…ਘਿਓ ਅਸਲ ਹੋਵੇ ਰੇਟ ਜਿਹੜਾ ਮਰਜੀ ਲਾ ਲਿਓ”
ਦਾਦੀ ਦੀ ਇੱਕ ਕਹਾਵਤ ਅਕਸਰ ਹੀ ਚੇਤੇ ਆ ਜਾਂਦੀ ਐ- “ਦੇਖੋ ਜੱਟ ਦੀ ਅਕਲ ਗਈ, ਮੱਝ ਵੇਚ ਕੇ ਘੋੜੀ ਲਈ…ਦੁੱਧ ਪੀਣੋ ਗਿਆ ਲਿੱਦ ਚੱਕਣੀ ਪਈ”
ਗੁਆਂਢ ਚ ਨਿੱਕੇ ਹੁੰਦਿਆਂ ਇੱਕ ਵਿਆਹ ਦੇਖਿਆ ਸੀ…ਕਿਸੇ ਜਨਾਨੀ ਨੇਂ ਬੋਲੀ ਪਾਈ- “ਘੱਲਿਆ ਸੀ ਮੈਂ ਮੱਝ ਖਰੀਦਣ, ਖਰੀਦ ਲਿਆਇਆ ਕੱਟਾ….ਵੇ ਤੂੰ ਮੂਤਰ ਪੀ ਲਈਂ, ਮੂਤਰ ਪੀ ਲਈਂ ਜੱਟਾ”
ਕਦੇ ਦੁੱਧ ਅਤੇ ਘਿਓ ਸਾਂਝੇ ਪੰਜਾਬ ਦੀ ਮੁਢਲੀ ਲੋੜ ਹੁੰਦੀ ਸੀ…ਅੱਜ ਵੀ ਅਸੀਸਾਂ ਵਿੱਚ “ਦੁੱਧ ਪੁੱਤ” ਦਾ ਜ਼ਿਕਰ ਅਕਸਰ ਹੀ ਦੇਖਣ ਨੂੰ ਮਿਲ ਜਾਂਦਾ ਐ…
ਆਓ ਜਾਣੀਏ ਇਹ੍ਹ ਸਭ ਕੁਝ ਕਿਵੇਂ ਹੋਇਆ?? ਕਿਉਂ ਹੋਇਆ? ……
ਟੀਵੀ ਤੇ ਮਸ਼ਹੂਰੀ ਦੇਣ ਦਾ ਤਰੀਕਾ ਹੀ ਅਜਿਹਾ ਸੀ ਕਿ ਹਰੇਕ ਪੇਂਡੂ ਨੂੰ ਲੱਗਣ ਲੱਗ ਪਿਆ ਕਿ ਮੇਰਾ ਵੀ ਬਲੱਡ ਪ੍ਰੈਸ਼ਰ ਵੱਧਦਾ ਆ…ਲਓ ਜੀ ਜਿਹੜੀ ਖੁਰਾਕ ਨੇ ਤਾਕਤ ਦੇਣੀ ਸੀ ਉਹ ਬੰਦ ਕਰ ਦਿੱਤੀ…ਦੇਸੀਂ ਘਿਓ ਅਤੇ ਘਰ ਦੀ ਸਰੋਂ ਦਾ ਤੇਲ ਹੱਡਾਂ ਪੈਰਾਂ ਦਾ ਗਰੀਸ ਸੀ…ਉਹ ਛੱਡ ਕੇ ਕਾਰਪੋਰੇਟ ਘਰਾਣਿਆਂ ਦਾ ਰਿਫਾਇੰਡ ਖਰੀਦਣ ਲੱਗ ਪਏ…
ਘੋੜਾ ਵੇਚ ਕੇ ਗਧਾ ਖਰੀਦਣ ਨੂੰ ਆਪਾਂ ਹੁੱਬ ਕੇ ਸਿਆਣਪ ਦੱਸਣ ਲੱਗ ਪਏ…
ਕਈਆਂ ਦੇ ਐਸਾ ਡਰ ਬੈਠਿਆ ਕਿ ਗੁਰੂ ਘਰ ਗਏ ਕੜਾਹ ਪ੍ਰਸ਼ਾਦਿ ਵੀ ਨਹੀਂ ਲੈਂਦੇ ਕਿ ਇਹਦੇ ਚ ਦੇਸੀ ਘਿਓ ਪਾਇਆ ਆ…
ਓ ਭਾਈ ਕੋਈ ਇੱਕ ਵੀ ਬੰਦਾ ਅਜਿਹਾ ਹੈ ਕਿ ਜਿਹੜਾ ਦੱਸੇ ਬੀ ਘਿਓ ਦੀ ਥਾਂ ਰਿਫਾਇੰਡ ਵਰਤਣ ਤੋਂ ਬਾਅਦ ਮੈਨੂੰ ਗੁੱਸਾ ਚੜ੍ਹਨੋ ਹਟ ਗਿਆ..?
ਦਰਅਸਲ ਮਸ਼ਹੂਰੀਆਂ ਰਾਹੀਂ ਕਬਾਇਲੀ ਬੈਲਟ (ਕਿਸਾਨ-ਮਜਦੂਰ) ਦੀ ਅਸਲ ਖੁਰਾਕ ਛੁਡਵਾ ਦਿੱਤੀ… ਤੇ ਆਪਣੇ ਪ੍ਰੋਡਕਟ ਵੇਚਣ ਖਾਤਰ ਤੁਹਾਡੀ ਰਸੋਈ ਵਿੱਚੋਂ ਖੁਰਾਕ ਗਾਇਬ ਕਰ ਕੇ ਸਿਰਫ ਢਿੱਡ ਭਰਨ ਤੱਕ ਸੀਮਿਤ ਕਰ ਦਿੱਤਾ…
ਜਿਹੜਾ ਖ਼ੁਰਾਕ ਛੱਡ ਗਿਆ ਓਹਦੇ ਤਨ ਅੰਦਰ ਤੰਦਰੁਸਤ ਮਨ ਦਾ ਵਾਸ ਕਿਵੇਂ ਹੋਵੇ??? ਤੇ ਬਿਮਾਰ ਮਨ ਹੀ ਨਸ਼ੇ ਵੱਲ ਧੱਕ ਲਿਜਾਂਦਾ ਹੈ…
ਨੌਜਵਾਨ ਪੀੜੀ ਵਿੱਚ ਕਮਰ ਦਰਦ, 10 ਮਿੰਟ ਚੌਂਕੜੀ ਮਾਰ ਲਈ ਤਾਂ ਗੋਡੇ ਸਿੱਧੇ ਨਹੀਂ ਹੁੰਦੇ…ਉੱਠਣ ਵੇਲੇ ਹਥੇਲੀਆਂ ਜਮੀਨ ਤੇ ਲਾਉਣੀਆਂ….ਪੌੜੀਆਂ ਚੜ੍ਹਦੇ ਪਿੰਜਣੀਆਂ ਚ ਟੱਸ-ਟੱਸ….
ਇੰਜ ਕਿਉਂ ਹੁੰਦੈ???
ਜਦਕਿ ਇਸ ਪੀੜੀ ਨੂੰ ਜੰਮਣ ਵਾਲੇ ਹਲੇ ਵੀ ਜਿਓੰਦੇ ਜਾਗਦੇ ਬੈਠੇ ਨੇਂ…. ਜਿਹੜੇ ਅਕਸਰ ਹੀ ਕਹਿੰਦੇ ਮਿਲ ਜਾਣਗੇ- “ਮੋਟਰਸਾਈਕਲ ਤੋਂ ਕੀ ਕਰਾਉਣਾ?? ਆਹ ਚਾਰ ਪਲਾਂਘਾਂ ਚ ਅੱਪੜ ਜਾਵਾਂਗੇ…”
ਉਹਨਾਂ ਛੋਲੇ ਭੁੰਨ ਕੇ ਖਾਧੇ ਨੇਂ…ਉਹਨਾਂ ਗੁੜ ਦੀਆਂ ਭੇਲੀਆਂ ਨਾਲ ਇੰਝ ਇਸ਼ਕ ਰੱਖਿਆ ਸੀ ਜਿਵੇੰ ਆਪਾਂ ਪੀਜੇ ਬਰਗਰ ਨਾਲ ਰੱਖਿਆ ਆ…ਉਹਨਾਂ ਗੁੜ-ਸ਼ੱਕਰ ਚ ਦੇਸੀ ਘਿਓ ਪਾ ਕੇ ਵਿੱਚ ਰੋਟੀਆਂ ਕੁੱਟ ਕੁੱਟ ਖਾਧੀਆਂ ਨੇਂ…
ਜਿੰਨੀ ਕੁ ਲੱਸੀ ਆਪਾਂ ਪੀਂਦੇ ਆਂ…ਹਰੇਕ ਪਿੰਡ ਚ ਕੋਈ ਨਾ ਕੋਈ ਬਜ਼ੁਰਗ ਐਸਾ ਮਿਲ ਜਾਂਦਾ ਜਿਹੜਾ ਤੁਹਾਡੀ ਲੱਸੀ ਬਰਾਬਰ ਦੇਸੀ ਘਿਓ ਪੀ ਜਾਊ…ਤੇ ਆਪਾਂ 2 ਚਮਚੇ ਖਾ ਕੇ ਹੀ ਪਿੱਟਣ ਲੱਗ ਜਾਨੇਂ ਆਂ- “ਹਾਏ ਉਏ ਤੇਜਾਬ ਬਣ ਗਿਆ”
ਹੱਡ ਪੈਰ ਤਾਂ ਖੁਰਾਕ ਦੀ ਘਾਟ ਤੋੰ ਜਵਾਬ ਦੇਣ ਲੱਗ ਜਾਂਦੇ ਨੇਂ ਤੇ ਆਪਣੇ ਆਲੇ ਕਹਿੰਦੇ ਡਾਕਟਰ ਨੇਂ ਯੂਰੀਆ ਦੀ ਸ਼ਿਕਾਇਤ ਦੱਸੀ ਆ… ਤੇ ਪਰਹੇਜ਼ ਵਿੱਚ ਪੂਰਾ ਚਾਰਟ ਬਣਾ ਕੇ ਦਿੱਤਾ ਜਾਂਦਾ- “ਦਹੀ, ਲੱਸੀ, ਮੂੰਗੀ, ਦਾਲ, ਮੀਟ, ਦੁੱਧ, ਘਿਓ, ਚੋਪੜੀ ਰੋਟੀ, ਆਂਡੇ, ਵਗੈਰਾ ਤੋਂ ਪਰਹੇਜ਼ ਰੱਖਣਾਂ…”
ਭਾਈ ਕੋਈ ਹੋਰ ਤਾਕਤ ਵਾਲੀ ਚੀਜ਼ ਰਹਿ ਗਈ ਤਾਂ ਕਮੈਂਟਾਂ ਚ ਜਰੂਰ ਦੱਸਣਾਂ…
ਗੱਲ ਮੁਕਾਵਾਂ…ਜੇ ਦੇਸੀਂ ਘਿਓ ਏਨਾ ਹੀ ਮਾੜਾ ਹੁੰਦਾ ਤਾਂ ਸ਼ਹਿਰੀਏ ਕਦੇ ਵੀ ਪਿੰਡ ਚ ਆ ਕੇ ਮੂੰਹ ਮੰਗੇ ਰੇਟ ਤੇ ਘਿਓ ਨਾਂ ਲੱਭਦੇ…
ਜਿੰਨਾ ਨੂੰ ਵਹਿਮ ਹੈ ਕਿ ਦੇਸੀ ਘਿਓ ਨਾੜਾਂ ਚ ਜੰਮ ਜਾਂਦੈ.. ਉਹਨਾਂ ਨੂੰ ਸਨਿਮਰ ਬੇਨਤੀ ਹੈ ਕਿ ਇੱਕ ਛੋਟੇ ਜਿਹੇ ਲਿਫਾਫੇ ਅੰਦਰ ਜੰਮੇ ਹੋਏ ਦੇਸੀਂ ਘਿਓ ਦਾ ਇੱਕ ਚਮਚਾ ਪਾ ਕੇ ਆਪਣੀ ਕੱਛ ਚ ਦਬਾ ਲਓ… ਦੇਖਿਓ ਕਿਵੇਂ ਠੋਸ ਤੋੰ ਤਰਲ ਬਣਦਾ… ਤੇ ਜਿਸਮ ਦਾ ਅੰਦਰੂਨੀ ਤਾਪਮਾਨ ਤਾਂ ਇਸ ਤੋੰ ਵੀ ਵੱਧ ਹੁੰਦਾ ਏ…ਬਾਕੀ ਬਈ ਤੁਹਾਡੇ ਅੰਦਰ ਲੀਵਰ ਨਾਮ ਦੀ ਸ਼ੈਂ ਵੀ ਹੈਗੀ…ਇੱਕ ਐਸਾ ਅੰਦਰੂਨੀ ਅੰਗ ਜਿਹੜਾ ਆਪਣੀ ਮੁਰੰਮਤ ਆਪ ਕਰ ਲੈਂਦਾ ਆ….ਓਹਨੇੰ ਸਭ ਕੁਝ ਜਜ਼ਬ ਕਰ ਕੇ ਉਥੋਂ ਲੋੜੀਂਦੇ ਤੱਤ ਕੱਢ ਕੇ ਸ਼ਰੀਰ ਨੂੰ ਦੇਣੇ ਨੇਂ…ਨਾੜਾਂ ਨੂੰ ਸਿੱਧਾ ਦੇਸੀ ਘਿਓ ਨਹੀਂ ਭੇਜਣ ਲੱਗਾ ਉਹ…
ਸੋ ਮਿਤਰੋ ਅੰਤ ਵਿੱਚ ਇਹੀ ਕਹਾਂਗਾ ਜ਼ਰਾ ਬਚਕੇ ਮੋੜ ਤੋਂ …… ਅਗਿਆਤ