You are currently viewing ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਢਾਡੀ ਰਛਪਾਲ ਸਿੰਘ ਪਮਾਲ ਹੋਰਾਂ ਦਾ ਨਗਮਾ “ਛੋਟੇ ਸਾਹਿਬਜ਼ਾਦੇ” ਰਿਲੀਜ਼ :ਅਮਰਜੀਤ ਮੁੱਲਾਂਪੁਰ

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਢਾਡੀ ਰਛਪਾਲ ਸਿੰਘ ਪਮਾਲ ਹੋਰਾਂ ਦਾ ਨਗਮਾ “ਛੋਟੇ ਸਾਹਿਬਜ਼ਾਦੇ” ਰਿਲੀਜ਼ :ਅਮਰਜੀਤ ਮੁੱਲਾਂਪੁਰ

ਇੰਟਰਨੈਸ਼ਨਲ ਢਾਡੀ ਰਛਪਾਲ ਸਿੰਘ ਪਮਾਲ ਹੋਰਾਂ ਦੀ ਪਹਿਚਾਨ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੋਂ ਵਾਂਝੀ ਨਹੀਂ ਹੈ, ਵਿਰਸੇ ਵਿੱਚੋਂ ਮਿਲੀ ਢਾਡੀ ਰੰਗਤ ਦੀ ਗੁੜਤੀ ਤੇ ਸਿੱਖੀ ਇਤਿਹਾਸ ਨੂੰ ਸ਼ਬਦਾਂ ਰਾਹੀਂ ਸਿੱਖ ਸੰਗਤ ਦੇ ਹਿਰਦਿਆਂ ਅੰਦਰ ਵਸਾਉਣਾ ਢਾਡੀ ਰਛਪਾਲ ਸਿੰਘ ਪਮਾਲ ਹੋਰਾਂ ਨੂੰ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਅਣਮੁੱਲੀ ਦਾਤ ਹੈ, ਜਿੱਥੇ ਢਾਡੀ ਰਛਪਾਲ ਸਿੰਘ ਪਮਾਲ ਹੋਰਾਂ ਦਾ ਜੋਸ਼ ਭਰਪੂਰ ਲੈਕਚਰ ਤੇ ਉਸਦੇ ਨਾਲ ਨਾਲ ਉਹਨਾਂ ਦੇ ਸਾਥੀ ਸਿੰਘ ਸੁਖਪਾਲ ਸਿੰਘ, ਸਰਬਜੀਤ ਸਿੰਘ ਬ੍ਰਿਸ਼ਪਾਲ ਸਿੰਘ ਹੋਰਾਂ ਦੀ ਢੱਡ ਤੇ ਸਾਰੰਗੀ ਤੇ ਕੀਤੀ ਸੰਗੀਤਕ ਮਿਹਨਤ ਵੀ ਸਾਫ ਝਲਕਦੀ ਹੈ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ “ਛੋਟੇ ਸਾਹਿਬਜ਼ਾਦੇ “ਧਾਰਮਿਕ ਨਗਮਾ ਲੈ ਕੇ ਹਾਜ਼ਰ ਹੋਇਆ ਹੈ, ਢਾਡੀ ਰਛਪਾਲ ਸਿੰਘ ਪਮਾਲ ਹੋਰਾਂ ਦਾ ਢਾਡੀ ਜੱਥਾ, ਜਿਸ ਵਿੱਚ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਸੂਬੇ ਵੱਲੋਂ ਮੁਸਲਿਮ ਧਰਮ ਅਪਣਾਉਣ ਤੇ ਛੋਟੇ ਸਾਹਿਬਜ਼ਾਦਿਆਂ ਵੱਲੋਂ ਸੂਬੇ ਨੂੰ ਫਟਕਾਰ ਤੇ ਲਾਹਣਤ ਪਾਈ ਤੇ ਕਿਹਾ, ਬੇਸ਼ੱਕ ਸਾਡੀ ਜਾਨ ਚਲੀ ਜਾਵੇ, ਪਰ ਅਸੀਂ ਆਪਣੇ ਗੁਰੂ ਵੱਲੋਂ ਬਖਸ਼ੇ ਹੋਏ ਬਚਨਾਂ ਤੇ ਧਰਮ ਤੋਂ ਕਦੇ ਵੀ ਬਦਲ ਨਹੀਂ ਸਕਦੇ, ਕੰਪਨੀ ਲੇਬਲ ਧਾਰਮਿਕ ਆਡੀਓ ਦੀ ਪੇਸ਼ਕਸ਼ ਵਿੱਚ “ਛੋਟੇ ਸਾਹਿਬਜ਼ਾਦੇ “ਨਗਮੇ ਨੂੰ ਕਲਮਬੰਦ ਕੀਤਾ ਹੈ ਪੰਥ ਦੇ ਸਿਰਮੋਰ ਸਵਰਗੀ ਕਵੀਸ਼ਰ ਬਲਵੰਤ ਸਿੰਘ ਪਮਾਲ ਹੋਰਾਂ ਨੇ ਮਿਊਜਿਕ ਰੌਬ ਸਿੰਘ,ਸਿੱਖੀ ਇਤਿਹਾਸ ਨਾਲ ਜੁੜੀ ਸਾਰੀ ਸਾਧ ਸੰਗਤ ਨੂੰ ਇਹ ਨਗਮਾ “ਛੋਟੇ ਸਾਹਿਬਜ਼ਾਦੇ “ਜਰੂਰ ਪਸੰਦ ਆਵੇਗਾ।

Report :- Amarjit Mullanpur

Leave a Reply