ਮਾਂ!… ਇੱਕ ਵਾਰੀ ਹੋਰ ਕਹਿ ਮਾਂ..

ਇੱਕ 20-22 ਸਾਲ ਦਾ ਨੌਜਵਾਨ ਸੁਪਰਮਾਰਕੀਟ ਵਿੱਚ ਵੜਿਆ!
ਉਹ ਕੁਝ ਖਰੀਦਦਾਰੀ ਕਰ ਰਿਹਾ ਸੀ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਇੱਕ ਔਰਤ ਉਸਦਾ ਪਿੱਛਾ ਕਰ ਰਹੀ ਹੈ !
ਪਰ ਉਸਨੇ ਆਪਣੇ ਸ਼ੱਕ ਨੂੰ ਨਜ਼ਰਅੰਦਾਜ਼ ਕੀਤਾ ਅਤੇ ਖਰੀਦਦਾਰੀ ਵਿੱਚ ਰੁੱਝ ਗਿਆ! ਪਰ ਉਹ ਔਰਤ ਲਗਾਤਾਰ ਉਸਦਾ ਪਿੱਛਾ ਕਰ ਰਹੀ ਸੀ! ਇਸ ਵਾਰ ਨੌਜਵਾਨ ਆਪਣੇ ਆਪ ‘ਤੇ ਕਾਬੂ ਨਾ ਰੱਖ ਸਕਿਆ! ਉਹ ਅਚਾਨਕ ਔਰਤ ਵੱਲ ਮੁੜਿਆ ਅਤੇ ਪੁੱਛਿਆ: –
ਮਾਂ, ਸਭ ਕੁਝ ਠੀਕ ਹੈ?
ਔਰਤ ਨੇ ਕਿਹਾ:- ਬੇਟਾ, ਤੇਰਾ ਚਿਹਰਾ ਮੇਰੇ ਮਰਹੂਮ ਪੁੱਤਰ ਵਰਗਾ ਹੈ !
ਨਾ ਚਾਹੁਣ ਦੇ ਬਾਵਜੂਦ ਵੀ ਮੈਂ ਤੈਨੂੰ ਆਪਣਾ ਪੁੱਤਰ ਸਮਝ ਕੇ ਤੇਰੇ ਪਿੱਛੇ ਤੁਰ ਪਈ , ਅਤੇ ਜਦੋਂ ਤੁਸੀਂ ਮੈਨੂੰ ਮਾਂ ਕਿਹਾ ਸੀ, ਮੇਰੇ ਦਿਲ ਵਿੱਚ ਜੋ ਭਾਵਨਾਵਾਂ ਅਤੇ ਖੁਸ਼ੀ ਸੀ ਬਿਆਨ ਨਹੀਂ ਕੀਤੀ ਜਾ ਸਕਦੀ … ਔਰਤ ਨੇ ਇਹ ਕਿਹਾ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ!
ਨੌਜਵਾਨ ਬੋਲਿਆ :- ਕੋਈ ਗੱਲ ਨਹੀਂ ਮਾਂ ਤੂੰ ਮੈਨੂੰ ਆਪਣਾ ਪੁੱਤ ਹੀ ਸਮਝ !
ਔਰਤ ਨੇ ਕਿਹਾ:- ਬੇਟਾ, ਤੁਸੀਂ ਮੈਨੂੰ ਇੱਕ ਵਾਰ ਫਿਰ ਮਾਂ ਕਹੋਗੇ?
ਨੌਜਵਾਨ ਨੇ ਉੱਚੀ ਆਵਾਜ਼ ਵਿੱਚ ਕਿਹਾ:- ਹਾਂ ਮਾਂ…!
ਪਰ ਉਸ ਔਰਤ ਨੇ ਇਸ ਤਰਾਂ ਰਿਐਕਟ ਕੀਤਾ ਜਿਵੇਂ ਉਸਨੇ ਸੁਣਿਆ ਹੀ ਨਾ ਹੋਵੇ !
ਨੌਜਵਾਨ ਨੇ ਫਿਰ ਉੱਚੀ ਆਵਾਜ਼ ਵਿਚ ਕਿਹਾ: ਹਾਂ ਮਾਂ…
ਔਰਤ ਨੇ ਸੁਣ ਕੇ ਨੌਜਵਾਨ ਦੇ ਦੋਵੇਂ ਹੱਥ ਫੜ ਲਏ ਅਤੇ ਉਨ੍ਹਾਂ ਨੂੰ ਚੁੰਮ ਲਿਆ। ਉਹ ਅੱਖਾਂ ਬੰਦ ਕਰਕੇ ਰੋਂਦੀ ਹੋਈ ਚਲੀ ਗਈ…ਇਹ ਨਜ਼ਾਰਾ ਦੇਖ ਕੇ ਨੌਜਵਾਨ ਆਪਣੇ ਆਪ ‘ਤੇ ਕਾਬੂ ਨਾ ਰੱਖ ਸਕਿਆ ਅਤੇ ਉਸ ਦੀਆਂ ਅੱਖਾਂ ‘ਚੋਂ ਹੰਝੂ ਵਹਿਣ ਲੱਗੇ। ਉਹ ਆਪਣੀ ਖਰੀਦਦਾਰੀ ਪੂਰੀ ਕੀਤੇ ਬਿਨਾਂ ਵਾਪਸ ਚਲਾ ਗਿਆ! ਜਦੋਂ ਉਹ ਨੌਜਵਾਨ ਕਾਊਂਟਰ ‘ਤੇ ਪਹੁੰਚਿਆ ਤਾਂ ਕੈਸ਼ੀਅਰ ਨੇ ਉਸਨੂੰ 10,000 ਰੁਪਏ ਦਾ ਬਿੱਲ ਫੜਾ ਦਿੱਤਾ।
ਨੌਜਵਾਨ ਨੇ ਪੁੱਛਿਆ: ਇਹ ਬਿੱਲ ਦਸ ਹਜ਼ਾਰ ਕਿਵੇਂ ਬਣ ਗਿਆ ?
ਕੈਸ਼ੀਅਰ ਨੇ ਕਿਹਾ:- ਅੱਠ ਸੌ ਰੁਪਏ ਦਾ ਬਿੱਲ ਤੇਰਾ ਤੇ ਨੌ ਹਜ਼ਾਰ ਦੋ ਸੌ ਤੇਰੀ ਮਾਂ ਦਾ! ਜਿਸ ਨੂੰ ਤੂੰ ਮਾਂ, ਮਾਂ, ਮਾਂ ਕਹਿ ਰਿਹਾ ਸੀ।
ਉਹ ਦਿਨ ਅਤੇ ਅੱਜ ਦਾ ਦਿਨ…ਨੌਜਵਾਨ ਆਪਣੀ ਸਕੀ ਮਾਂ ਨੂੰ ਵੀ ਮਾਸੀ ਕਹਿ ਕੇ ਬੁਲਾਉਂਦਾ ਹੈ ..!

Leave a Reply