ਸ੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਪਵਿੱਤਰਤਾ ਬਹਾਲੀ ਕਰਾਉਣ ਲਈ ਜਿਲਾ ਪ੍ਰਸ਼ਾਸਨ ਤੇ ਦੁਕਾਨਾਂ ਖੋਲਣ ਵਾਲਿਆਂ ਵਿਰੁੱਧ ਜਮੀਰ ਜਗਾਉਣ ਲਈ ਸਾਈਨ ਬੋਰਡ ਲਗਾਉਣ ਮੁਹਿੰਮ ਸੁਰੂ ਕਰਨ ਦੀ ਮੁਹਿੰਮ ਸੁਰੂ ਕਰਨ ਦਾ ਐਲਾਨ – ਭੋਮਾ

ਭਾਈ ਰਣਜੀਤ ਸਿੰਘ ਭੋਮਾ ਪ੍ਧਾਨ ਸਮਾਜ ਸੁਧਾਰ ਸੰਸਥਾ ਪੰਜਾਬ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ
ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਮਹਾਰਾਜ ਜੀ ਤੇ ਧੰਨ ਬਾਬਾ ਦੀਪ ਸਿੰਘ ਜੀ ਦੀ ਨਗਰੀ ਅੰਮ੍ਰਿਤਸਰ ਸਾਹਿਬ ਜੀ ਤੇ ਸ੍ਰੀ ਦੁਰਗਿਆਣਾ ਮੰਦਰ ਸਾਹਿਬ ਆਦਿ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਦੇਸ ਵਿਦੇਸ ਤੋਂ ਲੱਖਾਂ ਸੰਗਤਾਂ ਹਰ ਰੋਜ਼ ਹਵਾਈ ਜਹਾਜ਼ਾਂ ਰੇਲਾਂ ਬੱਸਾਂ ਕਾਰਾ ਰਾਹੀਂ ਆ ਰਹੀਆਂ ਹਨ ਤੇ ਦਰਸ਼ਨ ਜਾਣ ਆਉਣ ਵਾਲਿਆ ਰਸਤਿਆਂ ਚ ਸਰਾਬ ਦੇ ਠੇਕੇ ਪਾਨ ਬੀੜੀ ਤਮਾਕੂ ਆਡੇ ਮੀਟ ਦੀਆ ਦੁਕਾਨਾ ਸੰਗਤਾ ਦੇ ਮੱਥੇ ਲਗਦੀਆਂ ਹਨ ਤੇ ਸਰਧਾ ਨੂੰ ਠੇਸ ਲਗਦੀ ਹੈ ਭਾਈ ਭੋਮਾ ਨੇ ਕਿਹਾ ਕਿ ਪਿਛਲੇ 13 ਸਾਲਾ ਤੋ ਹਰ ਮਹੀਨੇ ਅਰਦਾਸਾਂ ਤੇ ਮੰਗ ਪੱਤਰ ਡਿਪਟੀ ਕਮਿਨਸਰ ਅੰਮਿ੍ਤਸਰ ਨੂੰ ਬਹੁਤ ਹੀ ਵਾਰ ਮੰਗ ਪੱਤਰ ਦਿੱਤੇ ਹਨ ਪਰ ਸਾਰੇ ਪ੍ਸਾਸਨ ਅਧਿਕਾਰੀ ਕੁੰਭ ਕਰਨੀ ਸੁੱਤੇ ਪਏ ਹਨ ਭਾਈ ਭੋਮਾ ਨੇ ਦੁੱਖੀ ਹਿਰਦੇ ਨਾਲ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਜਾ ਕੈਬਨਿਟ ਮੰਤਰੀ ਜਾ ਡਿਪਟੀ ਕਮਿਨਸਰ ਅੰਮਿ੍ਤਸਰ ਮੇਅਰ ਅੰਮਿ੍ਤਸਰ ਪੁਲਿਸ ਕਮਿਸ਼ਨਰ ਅੰਮਿ੍ਤਸਰ ਬਣ ਜਾਵੇ ਤਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹੋਰ ਅਸਥਾਨਾ ਤੇ ਦਰਸ਼ਨ ਕਰਨ ਲਈ ਆਉਂਦੇ ਹਨ ਤੇ ਵੱਡੇ ਪੱਧਰ ਤੇ ਮਾਨ ਸਨਮਾਨ ਵੀ ਕੀਤਾ ਜਾਂਦਾ ਹੈ ਪਰ ਧਾਰਮਿਕ ਅਸਥਾਨਾਂ ਰਸਤਿਆਂ ਚ ਸਰਾਬ ਦੇ ਠੇਕੇ ਤੇ ਮੀਟ ਪਾਨ ਬੀੜੀਆ ਦੀਆਂ ਦੁਕਾਨਾਂ ਬੰਦ ਕਰਾਉਣ ਲਈ ਅਜੇ ਤੀਕ ਜਿਲਾ ਪ੍ਸਾਸਨ ਤੇ ਦੁਕਾਨਾਂ ਖੋਲਣ ਵਾਲਿਆਂ ਦੀ ਜਮੀਰ ਨਹੀਂ ਜਾਗੀ ਪਵਿੱਤਰਤਾ ਬਹਾਲੀ ਲਈ ਭਾਈ ਲਖਬੀਰ ਸਿੰਘ ਹਜੂਰੀ ਰਾਗੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੇ ਭਾਈ ਭੋਮਾ ਦੀ ਪਵਿੱਤਰ ਕਾਰਜ ਮੁਹਿੰਮ ਦੀ ਹਮਾਇਤ ਕਰਦਿਆ ਕਿਹਾ ਕਿ ਮੁਹਿੰਮ ਵਿੱਚ ਵੱਡੇ ਪੱਧਰ ਤੇ ਰਾਗੀਆਂ ਜਥਿਆਂ ਸਮੇਤ ਸਾਮਲ ਹੋਣਗੇ ਭਾਈ ਭੋਮਾ ਨੇ ਕਿਹਾ ਕਿ ਜਲਦੀ ਹੀ ਜਿਲਾ ਪ੍ਸਾਸਨ ਵਿਰੁੱਧ ਸਾਈਨ ਬੋਰਡ ਲਗਾਉਣ ਲਈ ਮੁਹਿੰਮ ਸੰਗਤਾਂ ਦੇ ਸਹਿਯੋਗ ਨਾਲ ਸੁਰੂ ਕੀਤੀ ਜਾ ਰਹੀ ਹੈ ਭਾਈ ਭੋਮਾ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਤੇ ਡਿਪਟੀ ਕਮਿਨਸਰ ਸਰਾਬ ਦਾ ਠੇਕੇ ਦੀ ਜਗ੍ਹਾ ਦੂਰ ਦੁਰਾਡੇ ਤਬਦੀਲ ਕੀਤੀ ਜਾਵੇ ਤੇ ਮੀਟ ਤੇ ਪਾਨ ਬੀੜੀਆ ਦੀਆਂ ਦੁਕਾਨਾਂ ਹਰ ਧਾਰਮਿਕ ਅਸਥਾਨਾਂ ਦੇ ਰਸਤਿਆਂ ਵਿੱਚੋਂ ਬਿਲਕੁਲ ਬੰਦ ਕੀਤੀਆਂ ਜਾਣ ਤੇ ਚੋਕ ਮਹਾ ਸਿੰਘ ਚ ਸੁੰਦਰ ਦਰਸਨੀ ਡਿਊੜੀ ਬਣਾਈ ਜਾਵੇ ਤੇ ਠੰਡੇ ਜਲ ਦੀਆਂ ਛਬੀਲਾਂ ਲਗਾਈ ਜਾਣ ਜੇਕਰ ਦੁਕਾਨਾਂ ਨਾ ਬੰਦ ਹੋਈਆ ਤਾ ਚੋਕ ਮਹਾ ਸਿੰਘ ਤੇ ਹਾਲ ਗੇਟ ਤੇ ਥਾਨਾ ਬੀ ਡਵੀਜ਼ਨ ਚੋਕ ਕਹੀਆਂ ਵਾਲੇ ਬਜਾਰਾ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ ਪਵਿੱਤਰਤਾ ਬਹਾਲੀ ਕਰਾਉਣ ਵਾਲੇ ਅਧਿਕਾਰੀ ਤੇ ਮੁੱਖ ਮੰਤਰੀ ਪੰਜਾਬ ਨੂੰ ਸਮਾਜ ਸੁਧਾਰ ਐਵਾਰਡ ਤੇ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ

Leave a Reply