You are currently viewing ਮਾਨ ਮਰਾੜ੍ਹਾਂ ਵਾਲੇ ਤੇ ਅਸ਼ੋਕ ਬਾਂਸਲ ਦਾ ਸਨਮਾਨ ,ਜ਼ਿੰਦਗੀ ਦੇ ਖੁਸ਼ਗਵਾਰ ਪਲ_ਦੀਪਕ ਬਾਲੀ

ਮਾਨ ਮਰਾੜ੍ਹਾਂ ਵਾਲੇ ਤੇ ਅਸ਼ੋਕ ਬਾਂਸਲ ਦਾ ਸਨਮਾਨ ,ਜ਼ਿੰਦਗੀ ਦੇ ਖੁਸ਼ਗਵਾਰ ਪਲ_ਦੀਪਕ ਬਾਲੀ

ਦੀਪਕ ਬਾਲੀ ਆਪਣੇ ਆਪ ਵਿੱਚ ਸੰਸਥਾ ਏ,ਕਦੇ ਪੰਜਾਬੀ ਬੋਲੀ ਲਈ ਅਹਿਮ ਭੂਮਿਕਾ,ਕਦੇ ਵਾਰਿਸ ਭਰਾਵਾਂ ਦੇ ਸੰਗੀਤ ਸ਼ੋ ,ਟਰੈਕ ਤੇ ਕਦੇ ਸਮਾਜਿਕ,ਮਨੋਰੰਜਕ ਪਲਾਂ ਦੀ ਦਾਸਤਾਨ ਦੀਪਕ ਬਾਲੀ ਆਪ ਲਿਖਦਾ ਏ ਰਚਦਾ ਹੈ।ਹੁਣੇ ਜਿਹੇ ਹੀ ਆਪਣੇ ਸੋਸ਼ਲ ਮੀਡੀਆ ਤੇ ਦੀਪਕ ਨੇ ਇੱਕ ਅਜਿਹੀ ਫੋਟੋ ਸਾਂਝੀ ਕੀਤੀ ਕਿ ਪੰਜਾਬੀਅਤ ,ਸੱਭਿਆਚਾਰ ਤੇ ਸੰਗੀਤ ਉਤਸ਼ਾਹਿਤ ਲੋਕਾਂ ਦਾ ਮਨ ਖ਼ੁਸ਼ ਅਤਿਅੰਤ ਖੁਸ਼ ਹੋਇਆ।ਦਰਅਸਲ ਦੀਪਕ ਬਾਲੀ ਮੌਕਾ ਪ੍ਰਾਪਤ ਹੋਇਆ ਤੇ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਪੰਜਾਬੀ ਗੀਤਕਾਰੀ ਤੇ ਫ਼ਿਲਮਾਂ ਦੀ ਅਹਿਮ ਲਾਇਬ੍ਰੇਰੀ ਕਹੋ ਤੇ ਅਸ਼ੋਕ ਬਾਂਸਲ ਪੰਜਾਬੀ ਸੰਗੀਤ ਦਾ ਅਲੰਬਰਦਰ ਨੂੰ ਸਨਮਾਨਿਤ ਸਮੇਂ ਦੀਪਕ ਬਾਲੀ ਨੂੰ ਮਹਿਸੂਸ ਹੋਇਆ ਜਿਵੇਂ ਇੱਕ ਵੱਡਾ ਕਰਜ਼ ਬੋਲੀ ਦਾ,ਅਹਿਮ ਭਾਰ ਸੰਗੀਤਕ ਸਫ ਦਾ ਉਤਰਿਆ ਹੋਏ।ਬਾਬੂ ਸਿੰਘ ਮਾਨ ਦੀ ਗੀਤਕਾਰ ਤੇ ਫ਼ਿਲਮਕਾਰੀ ਇੱਕ ਇਤਿਹਾਸ ਏ ਅਸ਼ੋਕ ਬਾਂਸਲ ਖੁਦ ਇਤਿਹਾਸ ਏ ਤੇ ਦੀਪਕ ਬਾਲੀ ਜਿਸ ਨੇ ਪਲਾਜ਼ਮਾ ਰਿਕਾਰਡ ਤੋਂ ਟੀਵੀ ,ਸੰਗੀਤ ,ਸ਼ੋ ਪਰਬੰਧਨ ਵਿੱਚ ਵਕਾਰੀ ਸਥਾਨ ਬਣਾਇਆ ਹੈ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਓਹਨਾਂ ਨੂੰ ਇਹਨਾਂ ਅਹਿਮ ਹਸਤੀਆਂ ਨਾਲ ਮੰਚ ਸਾਂਝਾ ਕਰਨ ਦਾ ਮੌਕਾ ਮਿਲਿਆ ।ਯਾਦ ਰਹੇ ਦੀਪਕ ਬਾਲੀ ਦਿੱਲੀ ਸਰਕਾਰ ਦੇ ਭਾਸ਼ਾਵਾਂ ਤੇ ਸੰਗੀਤ ਸੱਭਿਆਚਾਰ ਵਿਭਾਗ ਦੇ ਸਲਾਹਕਾਰ ਵੀ ਹਨ। ਜੈ ਪੰਜਾਬੀ , ਜੈ ਪੰਜਾਬੀਅਤ ……।_ਅੰਮ੍ਰਿਤ ਪਵਾਰ।

Leave a Reply