You are currently viewing ਇੰਟਰਨੈਸ਼ਨਲ ਢਾਡੀ ਜਸਪਾਲ ਸਿੰਘ ਤਾਨ ਫਤਿਹਗੜ੍ਹ ਸਾਹਿਬ ਵਾਲਿਆਂ ਦਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਧਾਰਮਿਕ ਨਗਮਾ “ਲਾਲਾਂ ਤੇ ਜ਼ੁਲਮ “ਹੋਵੇਗਾ 22 ਦਸੰਬਰ ਨੂੰ ਰਿਲੀਜ਼ :ਅਮਰਜੀਤ ਮੁੱਲਾਂਪੁਰ

ਇੰਟਰਨੈਸ਼ਨਲ ਢਾਡੀ ਜਸਪਾਲ ਸਿੰਘ ਤਾਨ ਫਤਿਹਗੜ੍ਹ ਸਾਹਿਬ ਵਾਲਿਆਂ ਦਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਧਾਰਮਿਕ ਨਗਮਾ “ਲਾਲਾਂ ਤੇ ਜ਼ੁਲਮ “ਹੋਵੇਗਾ 22 ਦਸੰਬਰ ਨੂੰ ਰਿਲੀਜ਼ :ਅਮਰਜੀਤ ਮੁੱਲਾਂਪੁਰ

ਢਾਡੀ ਜਸਪਾਲ ਸਿੰਘ ਤਾਨ ਸਿੱਖੀ ਇਤਿਹਾਸ ਨੂੰ ਸਮਰਪਿਤ ਤੇ ਚੜ੍ਹਦੀ ਕਲਾ ਵਾਲੇ ਸਿੰਘ ਹਨ। ਢਾਡੀ ਜਸਪਾਲ ਸਿੰਘ ਤਾਨ ਹੋਰਾਂ ਦਾ ਢਾਡੀ ਖੇਤਰ ਵਿੱਚ ਆਉਣਾ,ਉਹਨਾਂ ਦੇ ਪਿਤਾ ਨਾਮਵਰ ਢਾਡੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਤਾਨ ਹੋਰਾਂ ਦਾ ਵਡਮੁੱਲਾ ਯੋਗਦਾਨ ਹੈ। ਵਿਰਸੇ ਵਿੱਚੋਂ ਮਿਲੀ ਢਾਡੀ ਕਲਾ ਨੂੰ ਜਸਪਾਲ ਸਿੰਘ ਤਾਨ ਹੋਰਾਂ ਨੇ ਬਾਖੂਬੀ ਸਾਂਭਿਆ ਹੈ,ਉਹਨਾਂ ਦੇ ਨਾਲ ਸਰੰਗੀ ਮਾਸਟਰ ਭਾਈ ਬਲਵਿੰਦਰ ਸਿੰਘ ਪਮਾਲ ਹੋਰੀ ਵੀ ਪਿਛਲੇ 30 ਸਾਲ ਤੋਂ ਸਰੰਗੀ ਨੂੰ ਆਪਣੀ ਉਂਗਲੀ ਦੇ ਪੋਟਿਆਂ ਤੇ ਰੂਹਾਨੀ ਰੂਹ ਨਾਲ ਸੁਰ ਤੇ ਤਾਲ ਦਾ ਮੇਲ ਕਰਵਾਉਂਦੇ ਆ ਰਹੇ ਹਨ, ਨਾਲ ਢੱਡ ਵਾਦਕ ਭਾਈ ਇੰਦਰਜੀਤ ਸਿੰਘ ਲੱਖਾ ਤੇ ਭਾਈ ਯਾਦਵਿੰਦਰ ਸਿੰਘ ਲੱਖਾ ਜੀ ਹੋਰਾਂ ਦੀ ਗਾਇਨ ਸ਼ੈਲੀ ਤੇ ਢੱਡ ਵਾਦਨ ਦਾ ਵੀ ਇੱਕ ਚੰਗੇ ਉਸਤਾਦ ਕੋਲੋਂ ਸਿੱਖੇ ਹੋਇਆਂ ਦੇ ਪਰਛਾਵੇਂ ਦਾ ਵੀ ਇੱਕ ਵੱਖਰਾ ਰੰਗ ਝਲਕਦਾ ਹੈ,ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਨਗਮਾ “ਲਾਲਾਂ ਤੇ ਜ਼ੁਲਮ “ਲੈ ਕੇ ਹਾਜ਼ਰ ਹੋ ਰਿਹਾ ਹੈ, ਢਾਡੀ ਜਸਪਾਲ ਸਿੰਘ ਤਾਨ ਹੋਰਾਂ ਦਾ ਢਾਡੀ ਜੱਥਾ ਜਿਸ ਨੂੰ ਮਿਊਜ਼ਿਕ ਦਿੱਤਾ ਹੈ ਸੁਰਿੰਦਰ ਬੱਬੂ ਤੇ ਕਲਮਬੰਦ ਕੀਤਾ ਹੈ ਰਣਜੀਤ ਸਿੰਘ ਰਾਣਾ, ਪੋਸਟਰ ਦੁਨੀਆ ਮਤਲਬ ਦੀ, ਪ੍ਰੋਡਿਊਸਰ ਸੁਰਿੰਦਰ ਬੱਬੂ,ਅਲਾਪ ਰਿਕਾਰਡਸ ਮਿਊਜਿਕ ਆਰਟ ਤੇ ਸਮਸ਼ੇਰ ਸਿੰਘ ਸ਼ੇਰ ਦੀ ਪੇਸ਼ਕਸ਼ ਹੇਠ “ਲਾਲਾਂ ਤੇ ਜ਼ੁਲਮ “ਨਗਮਾ ਸਿੱਖ ਸਾਧ ਸੰਗਤ ਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਦੇ ਹਿਰਦਿਆਂ ਨੂੰ ਜਰੂਰ ਵਲੂੰਦਰੇਗਾ |

Leave a Reply