You are currently viewing ਤਰਸਿੱਕਾ ਪੁਲਿਸ ਲੁੱਟਾਂ ਖੋਹਾਂ ਕਰਨ ਵਾਲੇ ਦੋ ਦੋਸ਼ੀ ਕਾਬੂ:

ਤਰਸਿੱਕਾ ਪੁਲਿਸ ਲੁੱਟਾਂ ਖੋਹਾਂ ਕਰਨ ਵਾਲੇ ਦੋ ਦੋਸ਼ੀ ਕਾਬੂ:

ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਤਿੰਦਰ ਸਿੰਘ ਆਈ ਪੀ ਐਸ, ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਜਾਰੀ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਤਰਸਿੱਕਾ ਪੁਲਿਸ ਨੂੰ ਥਾਨਾ ਮੁਖੀ ਅਨੁਸਾਰ ਉਸ ਵੇਲੇ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਪਾਰਟੀ ਵੱਲੋਂ ਰੇਡ ਦੌਰਾਨ ਸੋਹੀ ਫ਼ਾਰਮ (ਦਸਮੇਸ਼ ਨਗਰ)ਨਜ਼ਦੀਕ ਕੋਰੀਅਰ ਕੰਪਨੀ ਦੇ ਮੁਲਾਜ਼ਮ ਕੋਲ਼ੋਂ ਤਿੰਨ ਅਣਪਛਾਤਿਆਂ ਵੱਲੋ ਕੁਝ ਨਗਦੀ ਅਤੇ ਪਾਰਸਲ ਦੀ ਖੋਹ ਕੀਤੀ ਸੀ ਉਨਾਂ ਵਿੱਚੋਂ ਦੋ ਨੂੰ ਕਾਬੂ ਕੀਤਾ ਗਿਆ ।ਜਿੰਨਾ ਦੀ ਪਹਿਚਾਣ ਸਾਜਨਪ੍ਰੀਤ ਸਿੰਘ ਸਾਜਨ ਪੁੱਤਰ ਜਸਬੀਰ ਸਿੰਘ ਵਾਸੀ ਤਰਸਿੱਕਾ ਥਾਨਾ ਤਰਸਿੱਕਾ ਅਤੇ ਹਰਨੂਰ ਸਿੰਘ ਹੈਰੀ ਪੁੱਤਰ ਹਿੰਮਤ ਸਿੰਘ ਚੁਗਾਵਾਂ ਹਾਲ ਵਾਸੀ ਤਰਫਾਨ ਥਾਨਾ ਜੰਡਿਆਲਾ ਵਜੋਂ ਹੋਈ ।ਤਫਤੀਸ਼ ਦੌਰਾਨ ਦੋਸ਼ੀਆਂ ਵੱਲੋ ਜੁਰਮ ਇਕਬਾਲ ਕੀਤਾ ਗਿਆ। ਅਤੇ ਪੁਲਿਸ ਵੱਲੋ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਐਸ.ਐਚ. ਓ ਤਰਸਿੱਕਾ ਅਵਤਾਰ ਸਿੰਘ, ਏ ਐਸ ਆਈ ਨਛੱਤਰ ਸਿੰਘ, ਏ ਐਸ ਆਈ ਬਲਜੀਤ ਸਿੰਘ, ਐਚ ਸੀ ਜਤਿੰਦਰ ਸਿੰਘ ,ਸੀ ਟੀ ਹਰਜੀਤ ਸਿੰਘ ਅਤੇ ਨਵਜੋਤ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ
ਜਾਣਕਾਰੀ ਦੇਣ ਮੌਕੇ ਐਸ ਐਚ ਓ ਤਰਸਿੱਕਾ ਅਵਤਾਰ ਸਿੰਘ ਅਤੇ ਪੁਲਿਸ ਪਾਰਟੀ ਫੜੇ ਗਏ ਦੋਸ਼ੀਆਂ ਨਾਲ

Leave a Reply