ਕਿਸੇ ਜਾਣ ਪਹਿਚਾਣ ਦਾ ਸਾਨੀ ਨਹੀਂ ਹੁਣ ਡੀ ਪੀ ਅਰਸ਼ੀ ਜਿਹਨਾਂ ਦੀ ਤਾਜ਼ਾ ਫਿਲਮ ਨਿਰਮਾਤਾ ਤੌਰ ਤੇ “ਨਿਸ਼ਾਨਾ ” ਕੁਲਵਿੰਦਰ ਬਿੱਲਾ ਵਾਲੀ ਰਹੀ ਹੈ। ਸਵਰਗੀ ਸਟਾਰ ਐਕਟ੍ਰੈਸ ਦਿਲਜੀਤ ਕੌਰ ਨਾਲ ਉਪਰੋਕਤ ਤਸਵੀਰ ਦੇਖ ਅੰਦਾਜਾ ਲਾਓ ਕਿ ਡੀ ਪੀ ਕਿੰਨਾ ਤੇਜ਼ ਤਰਾਰ ਤੇ ਚੁਸਤ ਫਿਲਮੀ ਲੜਕਾ ਰਿਹਾ ਜਿਸ ਨੇ “ਬਾਗੀ ਸੂਰਮੇ” ” ਬਗਾਵਤ “ਤਬਾਹੀ” ਫ਼ਿਲਮਾਂ ਨਾਲ ਬਹੁਤ ਕੁੱਝ ਸਿੱਖਿਆ ਤੇ ਫਿਰ ਵਿਦੇਸ਼ ਸਥਾਪਿਤ ਪਰਿਵਾਰ ਕੋਲ ਜਾ ਓਹਨਾਂ ਨੂੰ ਸਮਾਂ ਵੀ ਦਿੱਤਾ। ਡੀ ਪੀ ਨੇ ਦਿਲਜੀਤ ਕੌਰ ਦੀ ਯਾਦ ਵਿੱਚ ਇੰਡਸਟਰੀ ਦੀ ਚੁੱਪ ਤੇ ਸਰਕਾਰ ਦੀ ਕੋਈ ਫਿਲਮੀ ਯੋਜਨਾ ਨਾ ਹੋਣ ਤੇ ਦੁੱਖ ਜ਼ਾਹਿਰ ਕੀਤਾ ਤੇ ਕਿਹਾ ਕਿ ਦਿਲਜੀਤ ਖਾਲਸ ਪੰਜਾਬਣ ਲੱਗਦੀ ਸੀ,ਸਾਨੂੰ ਓਸ ਦੇ ਪਰਿਵਾਰ ,ਓਸ ਦੇ ਨਾਮ ਤੇ ਅਵਾਰਡ ,ਓਸ ਦੀ ਢੁਕਵੀਂ ਯਾਦਗਾਰ ਚਾਹੀਦੀ ਏ ਪਰ ਇੰਡਸਟਰੀ ਨਹੀਂ ਕਰ ਰਹੀ।ਖੈਰ ਅਰਸ਼ੀ ਹੁਣ ਆਪਣੇ ਹੀਰੋ ਪੁੱਤਰ ਤਨਰੋਜ਼ ਸਿੰਘ ਤੇ ਧਿਆਨ ਦੇ ਰਹੇ ਹਨ। ਤਾਨਰੋਜ਼ ਜਲਦੀ ਹੀ ਨਵੀਂ ਫਿਲਮ ਨਾਲ ਆਏਗਾ ਤੇ ਡੀ ਪੀ ਅਰਸ਼ੀ ਵਿੱਚ ਅੱਜ ਵੀ ਤੇਜ਼ ਤਰਾਰ,ਚੁਸਤ ਖੂਨ ਦੀ ਨਾੜੀ ਬਰਕਰਾਰ ਚਲ ਰਹੀ ਹੈ।ਅਰਸ਼ੀ ਤੋਂ ਪਾਲੀਵੁੱਡ ਨੂੰ ਬਹੁਤ ਆਸਾਂ ਹਨ।_ਅੰਮ੍ਰਿਤ ਪਵਾਰ।
ਨਰਮ ਸੁਭਾਅ ਵਾਲੀ ਕੁੜੀ ਵੀ ਸੀ ਸਦਾਬਹਾਰ ਨਾਇਕਾ ਰਹੀ ਦਿਲਜੀਤ ਕੌਰ _ ਡੀ. ਪੀ.ਅਰਸ਼ੀ
- Post author:Nagara Times
- Post published:April 15, 2016
- Post category:Latest News / Trending News
- Post comments:0 Comments
Tags: Latest News